Southall Gurdwara Sahib Speech

On 12th January our sister from America came to visit family in the UK and the committee at Southall Gurdwara wished to honour this sister with a Siropa (a robe of saffron that literally translates as ‘from head to feat’ and holds major significance). Our sister didn’t want to be a passive recipient and asked for time to share her views from the stage, here follows the transcript of the speech she gave in Punjab, with an english translation below.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 

ਗੁਰੂ ਪੁਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿਚ ਜੁੜ ਬੈਠੇ ਹਾਂ ਜਿਸ ਬਾਰੇ ਮੇਰੇ ਵੀ ਕੁਝ ਵੀਚਾਰ ਹਨ  ਜੋ ਆਪ ਨਾਲ ਸਾਂਝੇ ਕਰ ਰਹੀ ਹਾਂ। 

ਖਾਲਿਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਨਾ ਇਸ ਵਾਸਤੇ ਜਰੂਰੀ ਹੈ ਕਿਉਂਕਿ  ਉਹ ਸਾਡੇ ਚੰਗੇ ਭਵਿੱਖ ਤੇ ਆਪਣੇ ਦੇਸ਼ ਖਾਲਿਸਤਾਨ ਵਾਸਤੇ ਜਾਨਾਂ ਵਾਰ ਗਏ।  ਇਸ ਦੇ ਹੋਰ ਵੀ ਵਡੇ  ਪੱਖ ਹਨ  ਜਿਵੇਂ  ਉਨ੍ਹਾਂ ਨੇ  ਗੁਲਾਮੀ ਨੂੰ ਮਹਿਸੂਸ ਕੀਤਾ  ਗੁਲਾਮੀ ਬਹੁਤ ਚੁੱਭੀ ਉਨ੍ਹਾਂ ਨੂੰ ਜਿਸਦੀ ਵਿਆਖਿਆ ਗੁਰਬਾਣੀ ਨੇ ਕੀਤੀ ਹੈ। 

ਜਿਸ ਬਾਰੇ ਵਿਸਥਾਰ ਨਾਲ ਸੰਤ ਭਿੰਡਰਾਂਵਾਲਿਆਂ ਨੇ ਸਮਝਾਇਆ।  ਜਦ ਗੁਰਬਾਣੀ ਬ੍ਰਾਹਮਣ ਨੂੰ ਜਗਤ ਕਸਾਇ ਕਹਿੰਦੀ ਹੈ  ਤਾਂ  ਇਸਦਾ ਭਾਵ  ਹੈ ਕਿ ਬ੍ਰਾਹਮਣ  ਦੂਜੇ ਕਿਸੇ ਨੂੰ ਵੀ  ਹਾਸ਼ੀਏ ਵੱਲ ਧੱਕਣ ਤੇ ਗੁਲਾਮ ਬਣਾਉਣ ਵਾਸਤੇ ਨਸਲਕੁਸ਼ੀ ਕਰਦਾ ਹੈ।  

ਜਿਵੇਂ  ਕਿ ਅਜੱਕਲ  ਮੋਦੀ  ਸਰਕਾਰ ਪੂਰੇ  ਭਾਰਤ ਵਿਚ  ਘੱਟ  ਗਿਣਤੀਆਂ  ਦੀ ਨਸਲਕੁਸ਼ੀ  ਦੀ ਤਿਆਰੀ ਕਰ ਰਹੀ  ਹੈ  ਤੇ  ਕਰੋੜਾਂ  ਲੋਕਾਂ ਦੀ  ਨਾਗਰਿਕਤਾ ਖਤਮ  ਕਰਨ ਦੇ ਕਾਨੂੰਨ ਬਣਾ  ਦਿੱਤੇ ਹਨ। ਸਿੱਖਾਂ ਦੇ  ਇਤਿਹਾਸਕ ਸਥਾਨ ਢਾਏ ਜਾ ਰਹੇ  ਹਨ  ਤੇ  ਨੌਜਵਾਨ  ਸਿਖਾਂ ਨੂੰ  ਝੂਠੇ ਕੇਸਾਂ ਵਿਚ  ਫਸਾਇਆ ਜਾ ਰਿਹਾ  ਹੈ  ਜਿਵੇਂ  ਜੱਗੀ ਜੌਹਲ  ਦੀ ਉਦਾਹਰਣ ਸਾਡੇ  ਸਾਹਮਣੇ ਹੈ।  

ਦੋ  ਵਾਰ ਖਾਲਸਾ  ਰਾਜ ਬਣਿਆ ਤੇ  ਹੁਣ  ਸਿੱਖ  ਕੌਮ ਤੀਜੀ  ਵਾਰ ਖਾਲਸਾ ਰਾਜ ਖਾਲਿਸਤਾਨ ਲਇ ਸੰਘਰਸ਼ ਕਰ ਰਹੀ ਹੈ  ਜਿਸ  ਵਾਸਤੇ  ਡੇਢ ਲੱਖ  ਸ਼ਹੀਦੀਆਂ ਹੋਇਆਂ  ਹਨ। ਅਕਾਲ ਪੁਰਖ ਦੀ  ਦਰਗਾਹ ਵਿਚ ਨਿਆਂ ਵਾਲੇ  ਫੈਸਲੇ ਹੁੰਦੇ  ਨੇ  ਤੇ  ਸਾਨੂੰ  ਵੀ  ਸਾਡੇ  ਡੁੱਲ੍ਹੇ  ਲਹੂ ਦਾ ਨਿਆ  ਮਿਲੇਗਾ  ਤੇ  ਇਕ ਦਿਨ ਖਾਲਿਸਤਾਨ  ਨਾਮ ਦਾ ਦੇਸ਼ ਇਸ ਧਰਤੀ  ਉਤੇ ਆਪਣਾ ਨਾਮ ਦਰਜ ਕਰਵਾਏਗਾ।  

ਸਮੂੰਹ  ਸ਼ਹੀਦਾਂ ਨੂੰ  ਯਾਦ ਕਰਦਿਆਂ  ਮੈਂ  ਆਪਣੇ ਚਾਚਾ  ਜੀ ਸ਼ਹੀਦ ਭਾਈ ਜਸਵਿੰਦਰ ਸਿੰਘ  ਤੇ ਮਾਮਾ ਜੀ ਸ਼ਹੀਦ ਭਾਇ ਬਲਜੀਤ  ਸਿੰਘ ਨੂੰ ਵੀ ਸੰਗਤੀ ਰੂਪ ਵਿਚ  ਯਾਦ ਕਰਦੀ ਹਾਂ।   

ਮੇਰੇ  ਚਾਚਾ ਜੀ ਸ਼ਹੀਦ  ਭਾਈ ਜਸਵਿੰਦਰ ਸਿੰਘ  ਜੀ ਸੰਤ  ਭਿੰਡਰਾਵਾਲੇ  ਦੇ ਨਾਲ ਸੇਵਾ  ਕਰਦੇ ਸੀ। ੧੯੪੫ ਦੇ  ਹਮਲੇ ਸਨੇ  ੬ ਜੂਨ  ਤੱਕ ਲੜੇ  ਜਿਨਾ  ਦਾ ਮੋਰਚਾ  ਬਾਬਾ ਅਟੱਲ ਰਾਏ  ਸਾਹਿਬ ਵਿੱਚ ਸੀ। ਨਾਂ  ਬਿਜਲੀ ਅੱਤ  ਦੀ ਗਰਮੀ  ਸੀ  ਥੋੜ੍ਹੇ  ਛੋਲੇ ਚੱਬੇ  ਕੇ ਮੁਕਾਬਲਾ ਕੀਤਾ  ਥੋੜਾ  ਪਾਣੀ ਮਿਲਿਆ  ਸੀ ਪੀਣ ਨੂੰ  ਕਰਫੀਓੂ  ਦੀ ਢਿੱਲ  ਹੋਨ ਨਾਲ ਓੁਹ  ਕਿਸੇ ਤਰੀਕੇ ਨਾਲ  ਬਾਰ ਨਿਕਲੇ ਦਰਬਾਰ ਸਾਹਿਬ  ਦੇ ਕਾਮਪਲੈਕਸ ਤੋਂ। ਬਾਰ ਨਿਕਲ  ਕੇ ਓੁਹਨਾਂ ਨੇ ੧੯੮੭ ਤੱਕ ਮਹਾਨ  ਸਿੰਘਾਂ ਨਾਲ ਖ਼ੂਬ ਸੇਵਾ ਕੀਤੀ ਜਿਵੇਂ  ਭਾਈ ਸੁੱਖਦੇਵ  ਸਿੰਘ ਅਤੇ ਭਾਈ  ਅਨੋਖ ਸਿੰਘ ਨਾਲI

ਮੇਰੇ ਮਾਮਾ ਜੀ ਸ਼ਹੀਦ ਭਾਈ ਬਲਜੀਤ ਸਿੰਘ ਨੇ ਵੱਖਰੇ ਜਥੇਬੰਦੀਆਂ ਨਾਲ ਸੇਵਾ ਕੀਤੀ ਸੀ। ਸਪਤੰਬਰ ੧੯੮੭ ਸਵੇਰੇ ੩ ਵੱਜੇ ਪਿੰਡ ਕੋਟਲਾ ਬਡਲਾ ਖੰਨੇ ਦੇ ਲਾਗੇ  ੩,੦੦੦ C.R.P.F. ਪੁਲਿਸ  ਦੇ ਨਾਲ ਘੇਰਾ ਪੈਗਿਆ ਸੀ।  ਇਹਨਾ ਦਾ ਮੋਰਚਾ ੯ ਕਿਲੇ ਕਮਾਦ  ਦੇ ਖੇਤ ਵਿੱਚ ਸੀ  ਮੇਰੇ  ਮਾਮਾ ਜੀ  ਦੇ ਨਾਲ ਭਾਈ  ਸੁਖਦੇਵ ਸਿੰਘ ਤੇ  ਲਾਬ ਸਿੰਘ ਸਨ, ਤੇ  ਮਾਮਾ ਜੀ ਨੇ ਓੁਹਨਾ  ਸਿੰਘਾਂ ਨੂੰ ਕਿਆ  “ ਮੈਂ ਪੁਲਿਸ ਨੂੰ ਰੋਕ ਦਾਂ, ਤੇ ਤੁਸੀਂ ਬਚ ਕੇ ਨਿਕਲ ਜੋ, ਅਸੀਂ ਸਾਰੇ ਕਠੇ ਨਾਂ ਸ਼ਹੀਦ ਹੋਇਅੇ। “

੩ ਵਜੇ  ਸਵੇਰੇ ਤੋਂ  ੧੦ ਸਵੇਰ ਤੱਕ ਮੇਰੇ  ਮਾਮਾ ਜੀ  ਕੱਲਿਆਂ ਨੇ  ੩,੦੦੦ C.R.P.F.  ਪੁਲਿਸ ਨਾਲ ਸਖ਼ਤ ਮੁਕਾਬਲਾ  ਕੀਤਾ। ਜਦੋਂ ਗੋਲ਼ੀਆਂ ਦੀ ਅੰਦਰੋਂ  ਆਓੁਨੀਆਂ ਬੰਦ ਹੋਗੀਆਂ  ਪੁਲਿਸ  ਤਾਂਵੀ ਡਰਦੀ  ਸੀ ਕੇ ਪਤਾ ਨਹੀਂ  ਕਮਾਦ ਦੇ ਅੰਦਰ ਕਿੰਨੇ  ਖਾੜਕੂ ਸਿੰਘ ਹੋਣ ਗੇ। ਤੇ  ਹੋਲੀ ਹੋਲੀ ਗਾਂ ਜਾਕੇ ਜਦੋਂ ਮੋਰਚੇ  ਵੱਲ ਪੋਂਚੇ  ਪੁਲਿਸ  ਨੇ ਦੇਖਿਆਂ  ਕੇ ਬੱਸ ਇਕੋ  ਸਿੰਘ ਸੀ ਜਿੰਨੇ  ੭ ਘੰਟੇ ਦਾ ਮੁਕਾਬਲਾ  ਕੀਤਾ ਸੀ। 

ਮੈਨੂੰ ਮਾਣ ਹੈ ਕਿ ਸਾਡੇ ਪ੍ਰਵਾਰ ਵਿੱਚੋਂ  ਵੀ ਕੌਮ ਦੀ ਅ੍ਜਾਦੀ ਵਾਸਤੇ ੨ (ਦੋ)  ਸਿੰਘ ਸ਼ਹੀਦ ਹੋਏ। ਸ਼ਹੀਦੀਆਂ ਦੀ ਇਹ ਲੜੀ ਵੀਹਵੀਂ ਸਦੀ ਦੇ ਸ਼ੁਰੂ ਵਿਚ ਸਾਡੇ ਪੜਨਾਨਾ ਜੀ  ਸਰਦਾਰ ਭਗਤ ਸਿੰਘ ਜਿਲਾ ਸਿਆਲਕੋਟ ਦੇ ਪਿੰਡ ਆਲੋਮਹਾਰ ਤੋਂ ੧੯੩੨ ਵਿਚ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ।  

ਮੇਰੇ ਨਾਨਾ ਜੀ ਸਰਦਾਰ ਮਨਸਾ ਸਿੰਘ ਤੇ ਨਾਨੀ ਜੀ ਬੀਬੀ ਮਹਿੰਦਰ ਕੌਰ ਨੇ ਵੀ ਕੌਮ ਵਾਸਤੇ ਲੰਮੀਆਂ ਜੇਲਾਂ ਕੱਟੀਆਂ ਨਾਬੇ ਜੇਲ ਵਿੱਚ। ਮੇਰੇ ਦਾਦੀ ਜੀ  ਭੂਆ ਜੀ ਤੇ ਵਡੇ ਚਾਚਾ ਜੀ ਨੇ ਵੀ ਜੇਲ ਰਹਿੰਦਿਆਂ ਪੁਲੀਸ ਤਸ਼ਦੱਦ ਝੱਲਿਆ। ਇਹ ਪੰਜਾਬ ਦੇ ਹਰ ਦੂਜੇ ਤੀਜੇ ਪਿੰਡ ਦੀ ਕਹਾਣੀ ਹੈ  ਇਹ ਸਾਡਾ ਸ਼ਹੀਦੀ ਵਿਰਸਾ ਹੈ ਤੇ ਓੁਹਨਾ ਦੀਆਂ ਕੁਰਬਾਨੀਆਂ ਸਾਨੂੰ ਸਿੱਖ ਕੌਮ ਨੂੰ ਯਾਦ ਰੱਖਣਾ ਚਾਹੀਦਾ ਹੈ। 

ਅੱਜ  ਤੇ  ਹੁਣ  ਵੇਖਨ  ਵਾਲੀ  ਸੋਚਨ  ਵਾਲੀ  ਤੇ  ਵਿਚਾਰਨ  ਵਾਲੀ ਸਬ  ਤੋਂ ਜ਼ਰੂਰੀ  ਗੱਲ ਇਹ ਹੈ ਕੇ  ਸਨੇ ਇੰਗਲੈਂਡ, ਯੂਰੱਪ,  ਆਸਟਰੇਲੀਆ, ਨੀਓੂ ਜ਼ੀਲੈਂਡ,  ਅਮਰੀਕਾ ਤੇ ਕਨੇਡਾ ਵਿੱਚ, ਲੱਖਾਂ  ਸਿੱਖ ਖਾਲਿਸਤਾਨ  ਦੇ ਸ਼ਹੀਦਾਂ ਦੇ ਨਾਮ  ਰਾਜਨੀਤਕ ਸ਼ਰਨ ਪ੍ਰਰਾਪਤ   ਕਰਕੇ    ਇਹਨਾ  ਦੇਸ਼ਾਂ  ਦੇ ਨਾਗਰਿਕ  ਬਨ ਗੇ ਹਨ  ਤੇ  ਹੁਨ ਓੁਗਾਹ  ਓਹਨਾ ਦੇ ਪਰਿਵਾਰ  ਵੀ ਇਹਨਾ ਦੇਸ਼ਾਂ ਵਿੱਚ  ਆ ਰਹੇ ਹਨ   ਇਹ  ਸਬ ਦੀ  ਮੇਹਰਬਾਣੀ   ਕਿਸ ਦੀ ਹੈ? 

ਇਹ  ਸਾਰਾ  ਕੁਚ ਖਾਲਿਸਤਾਨ  ਦੇ ਸ਼ਹੀਦਾਂ ਕਰਕੇ  ਹੋਇਆ  ਓੁਹਨਾ  ਨੇ ਖਾਲਿਸਤਾਨ  ਵਾਸਤੇ ਆਪਨੀਆਂ ਜਾਨਾਂ ਵਾਰੀਆਂ। ਤਾਂ  ਇਹਨਾ ਦੇਸ਼ਾਂ ਦੀਆਂ ਸਰਕਾਰਾਂ ਨੇ ਇਹ  ਮਹਿਸੂਸ ਕੀਤਾ   ਕੇ ਸਿੱਖ  ਕੌਮ ਖਾਲਿਸਤਾਨ  ਵਾਸਤੇ  ਜਦੋਂ  ਜਹਿਦ ਕਰ  ਰਹੀ ਹੈ  ਜਿਸ  ਵਾਸਤੇ  ਲੱਖਾਂ ਲੱਖਾਂ  ਸ਼ਹੀਦੀਆਂ ਹੋਈਆਂ।  ਓੁਹਨਾ ਸਰਕਾਰਾਂ ਨੇ  ਇਹਨਾ ਸ਼ਹੀਦੀਆਂ ਨੂੰ ਮਾਨਤਾ  ਦਿੱਤੀ  ਜਿਸ  ਕਰਕੇ ਇਹਨਾ  ਦੇਸ਼ਾਂ ਵਿੱਚ  ਲੱਖਾਂ  ਸਿੱਖ ਪੱਕੇ  ਨਾਗਰਿਕ ਹੋਏ। ਇਹ  ਸਾਡੇ ਓੁਤੇ ਖਾਲਿਸਤਾਨ  ਦੇ ਸ਼ਹੀਦਾਂ ਦਾ ਬੋਹਤ  ਵੱਡਾ ਕਰਜ਼ਾ ਹੈ  ਅਸੀਂ  ਇਹ ਕਿਓਂ  ਨਹੀਂ ਸੋਚ ਦੇ  ਕੇ ਅਸੀਂ ਇਹ ਕਰਜ਼ਾ  ਇਹ  ਬੇਜ   ਇਹ ਭਾਰ  ਕਦੋਂ  ਓੁਤਾਰਾਂ  ਗੇ? 

ਇਹ  ਕਰਜ਼  ਕਿਵੇਂ ਓੁਤਾਰ  ਸਕਦੇ ਹਾਂ?

ਓੁਹ  ਕਰਜ਼ ਇਤਾਰਨ  ਦਾ ਸਭ ਤੋਂ ਵੱਡਾ  ਟੰਗ ਇਹ ਹੈ   ਕਿ ਅਸੀਂ  ਸਾਰੇ   ਓੁਸ  ਨਿਸ਼ਾਨੇ  ਵਾਸਤੇ ਸੇਵਾ  ਕਰੀਏ ਜਿਸ ਵਾਸਤੇ  ਖਾਲਿਸਤਾਨ ਦੇ ਸ਼ਹੀਦਾਂ  ਨੇ  ਆਪਨੀਆਂ  ਜਾਨਾਂ ਕੁਰਬਾਨ  ਕੀਤੀਆਂ। 

ਅਸੀਂ  ਇਹ ਪ੍ਰਰਾਨ  ਕਰੀਏ ਕਿ ਅਸੀਂ  ਖਾਲਿਸਤਾਨੀ ਹਾਂ  ਅਸੀਂ  ਖਾਲਿਸਤਾਨ  ਦੇ ਸ਼ਹੀਦਾਂ  ਦੇ ਨਿਸ਼ਾਨੇ ਵਾਸਤੇ ਸੇਵਾ  ਕਰਾਂ ਗੇ  ਤੇ  ਸਿੱਖੀ  ਕੇਸਾਂ ਸੁਵਾਸਾਂ  ਸੰਗ ਨਿਬਾਵਾਂ ਗੇ। 

ਸਾਡੀ  ਜ਼ਮੀਰ ਕਿਓਂ  ਨਹੀਂ ਜਾਗਦੀ?

ਜਦ  ਤੱਕ ਸਾਨੂੰ  ਮੀਰੀ-ਪੀਰੀ ਦਾ  ਹੁਸਨ ਨਹੀਂ ਚੜਦਾ  ਤਾਤਕ  ਸਾਡੀ ਜਵਾਨੀ  ਦਾ ਕੋਈ ਫ਼ੈਦਾ  ਨਹੀਂ। ਮੀਰੀ ਪੀਰੀ  ਦਾ ਇਸ਼ਕ  ਸਾਨੂੰ  ਪੈਗ਼ੰਬਰਾਂ  ਦੇ ਸ਼ਹਿਨਸ਼ਾਹ  ਦੇ ਨੇੜੇ ਲੈ ਜਾਵੇ  ਗਾ। ਫਿਰ  ਸਾਡੇ  ਨੌਜਵਾਨ  ਸਿੰਘ ਸਿੰਘਣੀਆਂ  ਦੇ ਹਿਰਦੇ ਵਿੱਚ  ਗੁਰੂ ਦਾ ਪਿਆਰ ਜਾਗੇ  ਗਾ  ਤਾਂ  ਫਿਰ ਸਾਨੂੰ  ਕੋਈ ਗੁਲਾਮ ਨਹੀਂ  ਬੰਣਾ ਸਕੇਗਾ। 

ਖਾਲਿਸਤਾਨ  ਦੀ ਗੱਲ ਨੂੰ  ਅੱਗੇ ਤੋਰਨ ਵਿਚ  ਇੰਗਲੈਂਡ ਦੇ ਸਿੱਖ  ਪਰਵਾਰ ਬਹੁਤ ਉਦੱਮ ਕਰ  ਰਹੇ ਹਨ   ਜਿਸ  ਉਤੇ ਅਮਰੀਕਾ  ਵਿਚ ਹੁੰਦਿਆਂ ਵੀ  ਸਾਨੂੰ ਬਹੁਤ ਖੁਸ਼ੀ ਹੁੰਦੀ  ਹੈ ਤੇ ਮਾਣ ਮਹਿਸੂਸ ਹੁੰਦਾ  ਹੈ। ਸੰਗਤਾਂ ਦੇ ਦਰਸ਼ਨ ਕਰਕੇ ਮਨ  ਨਿਹਾਲ ਹੋਇਆ ਹੈ  ਮੇਰਾ  ਯਕੀਨ ਹੈ  ਕਿ ਪੂਰੀ ਸਿੱਖ  ਕੌਮ ਹੰਭਲਾ ਮਾਰਕੇ  ਅਜਾਦੀ ਹਾਸਲ ਕਰ ਸਕਦੀ  ਹੈ।

ਕਿਸੇ  ਵੀ ਭੁੱਲ  ਚੁੱਕ ਲਈ ਖਿਮਾ  ਮੰਗਦੀ ਹਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। 

Sister.jpeg

Vaheguru Ji Ka Khalsa Vaheguru Ji Ki Fateh

Guru Piyare Sadh Sangat Ji (beloved Sikhs of the Guru) today we are gathered together in the memory of the martyrs of Khalistan, about which I also have some thoughts that I would like to share with you.

It is important to remember the martyrs of Khalistan because they gave their lives to better our future and for our country, Khalistan. There are other greater elements to this, they felt/understood our slavery, that sharp realisation is explained [to us] in Gurbani.

Sant Bhindranwale goes into the details and explains this to us. Gurbani calls the Brahmin ‘butcher of the world’, the meaning of this can be found in the genocides committed in the name of the Brahminical doctrine to ensalve and marginalise the ‘other’.

Today the Modi regime is undertaking preparations throughout Bharat to commit genocide against minority groups, laws have been made that deny citizenship to hundreds of thousands of people. Historic places of Sikhs have been demolished, and Sikh youth are being trapped in false cases, like the case of Jaggi Johal that is in front of us.

Twice Khalsa Raj has been established and now for the third time the Sikh nation is engaged in the struggle for Khalsa Raj, Khalistan, in this struggle there have been 150,000 martyrs. In the Court of Akal Purakh justice is dispensed, and we too will receive the justice of our split blood, and one day, upon this earth, a country called Khalistan will have its name recognised.

In remembering all our martyrs I remember my chacha ji Shaheed Bhai Jaswinder Singh and mama ji Shaheed Bhai Baljit Singh together with the Sangat.

My chacha ji, Shaheed Bhai Jaswinder Singh, did Seva with Sant Bhindranwale, during the Battle of Amritsar their position was a fortification inside the Baba Atal Rai Sahib tower. With no electricity, and in the baking heat, with only a few dry chickpeas to eat they held their position and fought, they had very little water to drink. When the [military] curfew relaxed a little somehow they managed to get outside the Darbar Sahib complex. On coming out, until [their Shaheedi in] 1987, they did beautiful Seva with great Gursikhs like Bhai Sukhdev Singh and Bhai Anokh Singh.

My mama ji, Shaheed Bhai Baljit Singh, did Seva with a different Jathebandie. In September 1987, one morning at 3am the village of Kot Badla Kane was surrounded by a detachment of 3000 C.R.P.F [paramilitary police]. Their [Shaheed Baljit Singh Ji] defensive position was in the middle of 9 acres of sugarcane fields. With my mama ji was Bhai Sukhdev Singh and Bhai Labh Singh, my mama ji said to them “I’ll hold the police up, you make your way out of here, lets not all be martyred together”. From 3am till 10am my mama ji fiercely engaged 3000 C.R.P.F.  Even when the bullets stoped coming from their position the police was fearful of entering the fields, they had no idea how many Sikh fighters were inside. When the police gained the courage to approach the position inside the fields they saw that there was one Singh who held them at bay for 7 hours.

I feel honoured that our family was fortunate to contribute two Shaheeds to the cause of our Quam’s freedom. In our peoples long linage of martyrs, in this 20th Century our great great grandfather, Sardar Baghat Singh from village Alamhar, Sialkot, became shaheed in the Jaito Mocha in 1932.

My maternal grandmother Bibi Mahinder Kaur and grandfather Sardar Mansa Singh have undertaken long terms in Naba jail. My paternal grandfather, fathers sister and younger brother were tortured by police in jail. These are the stories shared by every other village in Punjab, this is our culture of martyrdom, these sacrifices for our Sikhi should be remembered.

Today, in this time, amongst ourselves it is imperative that we are cognisant of the fact that in England, Europe, Australia, New Zealand, America and Canada, there are thousands of Sikhs who have taken political asylum on the name of the sacrifices of our martyrs and gained citizenship. Even their families have come into these countries, all of this is due to what?

This is all due to the martyrs of Khalistan who laid down their lives for Khalistan. These countries realised that Sikhs are engaged in a struggle for Khalistan and thousands upon thousands have become martyred. The governments of these countries placed a significance on these martyrdoms and thousands of Sikhs became permanent citizens. There is a huge debt upon us of the martyrs of Khalistan, why do we not think when we are going to return this debt and lift the weight upon us.

How can we return this debt upon us?

The best method of returning this debt is for us to collectively contribute selflessly towards the goal that the martyrs of Khalistan sacrificed their lives for.

Let us make the vow that we are Khalistani and that we will contribute selfishly towards the goal of our martyrs, and fulfil our Sikhi with each breath and with each hair.

Why does our consciousness not awaken?

Until the love and intoxication of MiriPiri does not capture us there is no profit to our youthfulness.  The love of MiriPiri will bring us close to the King of Prophets, then the love for the Guru will awaken in the chests of our youth and no one will be able to make us into slaves. 

In progressing the cause for Khalistan many Sikh families in the U.K. are making great efforts and this impacts us in America and fills us with joy and makes us feel honoured. In meeting the Sangat my mind is filled with optimism and I have full faith that collectivity with can attain our freedom.

Please forgive me if I’ve made any mistake.

Vaheguru Ji Ka Khalsa Vaheguru Ji Ki Fateh